02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਕੰਪਨੀ ਲਈ ਆਸਾਨ ਨਹੀਂ ਹੋਵੇਗਾ 25 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਹੋਰ ਕੰਮ <br/>

Ad Position 21
No active advertisement
ਅਜੀਤ ਡੈਸਕ 01-11-2025
ਜਲੰਧਰ, 31 ਅਕਤੂਬਰ (ਸ਼ਿਵ)-ਨਗਰ ਨਿਗਮ ਵੱਲੋਂ ਸ਼ਹਿਰ ਵਿਚ ਕਾਫੀ ਸਮਾਂ ਪਹਿਲਾਂ ਅਲੱਗ-ਅਲੱਗ ਫ਼ੰਡਾਂ ਤੋਂ ਲੱਗੀਆਂ 25 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਹੁਣ ਮੌਜੂਦਾ 70 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਕਰਨ ਵਾਲੀ ਐੱਚ. ਪੀ. ਐਲ. ਕੰਪਨੀ ਨੂੰ ਦੇਣ ਦੀ ਤਿਆਰੀ ਚੱਲ ਰਹੀ ਹੈ ਪਰ ਦੂਜੇ ਪਾਸੇ ਤਾਂ ਕਈ ਲੋਕਾਂ ਦਾ ਕਹਿਣਾ ਹੈ ਕਿ ਜਿੱਥੇ ਸ਼ਹਿਰ ਵਿਚ ਪਹਿਲਾਂ ਹੀ ਮੌਜੂਦਾ ਕੰਪਨੀ ਵੱਲੋਂ ਕਈ ਲਾਈਟਾਂ ਦੀ ਸਮੇਂ ਸਿਰ ਸੰਭਾਲ ਨਹੀਂ ਹੁੰਦੀ ਹੈ ਤਾਂ ਉਹ ਕਿ ਹੋਰ 25 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਕਰ ਸਕੇਗੀ | ਇਸ ਵੇਲੇ ਸ਼ਹਿਰ ਵਿਚ ਕੰਪਨੀ ਵੱਲੋਂ ਜਿਨਾਂ ਲਾਈਟਾਂ ਦੀ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ, ਉਨਾਂ ਵਿਚ ਵੀ ਲਾਈਟਾਂ ਦੇ ਬੰਦ ਹੋਣ ਕਰਕੇ ਲੋਕ ਲੰਬੇ ਸਮੇਂ ਤੱਕ ਸ਼ਿਕਾਇਤਾਂ ਕਰਦੇ ਰਹਿੰਦੇ ਹਨ ਪਰ ਉਨਾਂ ਦੀਆਂ ਸ਼ਿਕਾਇਤਾਂ ਜਲਦੀ ਠੀਕ ਨਹੀਂ ਹੁੰਦੀਆਂ | ਸ਼ਹਿਰ ਵਿਚ ਕੰਪਨੀ ਵੱਲੋਂ ਜਿਨਾਂ ਲਾਈਟਾਂ ਦੀ ਸੰਭਾਲ ਦਾ ਕੰਮ ਕੀਤਾ ਜਾ ਰਿਹਾ ਹੈ, ਉਨਾਂ ਵਿਚ ਟਾਂਡਾ ਰੋਡ ਸਮੇਤ ਕਈ ਇਲਾਕਿਆਂ ਵਿਚ ਦਿਨ ਰਾਤ ਲਾਈਟਾਂ ਜਗਦੀਆਂ ਨਜ਼ਰ ਆ ਜਾਂਦੀਆਂ ਹਨ ਜਿਸ ਨਾਲ ਨਿਗਮ ਨੂੰ ਵਿੱਤੀ ਨੁਕਸਾਨ ਵੀ ਹੋ ਰਿਹਾ ਹੈ | ਚੇਤੇ ਰਹੇ ਕਿ ਅਲੱਗ-ਅਲੱਗ ਫ਼ੰਡਾਂ ਤੋਂ ਜਿਹੜੀਆਂ 25000 ਲਾਈਟਾਂ ਲੱਗੀਆਂ ਸੀ, ਉਹ ਸੰਸਦ ਮੈਂਬਰ ਅਤੇ ਵਿਧਾਇਕਾਂ ਦੇ ਕੋਟੇ ਦੇ ਫ਼ੰਡਾਂ ਵਿਚੋਂ ਅਜੇ ਕਈ ਲਾਈਟਾਂ ਨੂੰ ਲੋਕ ਨਿਰਮਾਣ ਵਿਭਾਗ ਵੱਲੋਂ ਲਗਵਾਇਆ ਗਿਆ ਸੀ | ਬੀਤੇ ਦਿਨੀਂ ਸਟਰੀਟ ਲਾਈਟ ਸਬ-ਕਮੇਟੀ ਦੀ ਮੀਟਿੰਗ ਵਿਚ ਵੀ ਕਈ ਕੌਂਸਲਰਾਂ ਨੇ ਐੱਚ. ਪੀ. ਐਲ. ਕੰਪਨੀ ਵੱਲੋਂ ਕਈ ਵਾਰਡਾਂ ਵਿਚ ਲਾਈਟਾਂ ਦੇ ਬੰਦ ਹੋਣ ਦੀਆਂ ਸ਼ਿਕਾਇਤਾਂ ਕੀਤੀਆਂ ਸਨ | ਸ਼ਹਿਰ ਵਿਚ 70 ਹਜ਼ਾਰ ਲਾਈਟਾਂ ਦੀ ਸੰਭਾਲ ਦਾ ਕੰਮ ਇਸ ਵੇਲੇ ਐੱਚ. ਪੀ. ਐਲ. ਕੰਪਨੀ ਕਰਦੀ ਹੈ ਜਦਕਿ 25000 ਲਾਈਟਾਂ ਦੀ ਕਿਸੇ ਕੰਪਨੀ ਵੱਲੋਂ ਸੰਭਾਲ ਨਾ ਕਰਨ ਕਰਕੇ ਇਨ੍ਹਾਂ ਵਿਚੋਂ ਹੀ ਹਜ਼ਾਰਾਂ ਲਾਈਟਾਂ ਬੰਦ ਪਈਆਂ ਹਨ ਜਦਕਿ ਐੱਚ. ਪੀ. ਐਲ. ਕੰਪਨੀ ਦੀਆਂ ਵੀ ਕਈ ਲਾਈਟਾਂ ਬੰਦ ਪਈਆਂ ਹਨ | ਜੇਕਰ ਤੈਅ ਸਮੇਂ ਤੱਕ ਵੀ ਲਾਈਟਾਂ ਨਾ ਠੀਕ ਹੋਣ 'ਤੇ ਸਮਝੌਤੇ ਮੁਤਾਬਕ ਜੁਰਮਾਨਾ ਕੀਤਾ ਜਾਂਦਾ ਹੈ ਪਰ ਬੰਦ ਸਟਰੀਟ ਲਾਈਟਾਂ ਦੀਆਂ ਸ਼ਿਕਾਇਤਾਂ ਵੀ ਕੌਂਸਲਰਾਂ ਨੂੰ ਕਰਨੀਆਂ ਪੈਂਦੀਆਂ ਹਨ ਜਦਕਿ ਇਹ ਕੰਮ ਬੰਦ ਲਾਈਟਾਂ ਦੀ ਜਾਂਚ ਕਰਕੇ ਕੰਪਨੀ ਨੂੰ ਜਾਣਕਾਰੀ ਦੇਣ ਵੇਲੇ ਪੈਟਰੋਲਰਾਂ ਦਾ ਕੰਮ ਹੈ | ਕਈਆਂ ਦਾ ਕਹਿਣਾ ਹੈ ਕਿ ਪੈਟਰੋਲਰਾਂ ਵੱਲੋਂ ਹੀ ਸ਼ਹਿਰ ਵਿਚ ਕਈ ਬੰਦ ਲਾਈਟਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਹੈ ਜਿਸ ਕਰਕੇ ਕਈ ਇਲਾਕਿਆਂ ਵਿਚ ਲਾਈਟਾਂ ਬੰਦ ਰਹਿੰਦੀਆਂ ਹਨ ਤੇ ਹੁਣ ਕਈ ਲੋਕਾਂ ਦਾ ਵੀ ਕਹਿਣਾ ਹੈ ਕਿ ਕੰਪਨੀ ਨੂੰ ਹੋਰ ਲਾਈਟਾਂ ਦੀ ਸੰਭਾਲ ਕਰਨੀ ਵੀ ਆਸਾਨ ਕੰਮ ਨਹੀਂ ਹੋਵੇਗਾ |
ਲਾਈਟਾਂ ਦੀ ਚੈਕਿੰਗ ਨਹੀਂ ਕਰ ਸਕੇ ਸੀਨੀਅਰ ਡਿਪਟੀ ਮੇਅਰ
ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅੱਜ ਨਿਗਮ ਅਫ਼ਸਰਾਂ ਦੇ ਨਾਲ ਸ਼ਹਿਰ ਵਿਚ ਬੰਦ ਪਈਆਂ ਸਟਰੀਟ ਲਾਈਟਾਂ ਬਾਰੇ ਜਾਣਕਾਰੀ ਲੈਣ ਲਈ ਦੌਰਾ ਕਰਨਾ ਸੀ ਪਰ ਐਨੇ ਮੌਕੇ ਬੰਦ ਸਟਰੀਟ ਲਾਈਟਾਂ ਬਾਰੇ ਜਾਣਕਾਰੀ ਲੈਣ ਲਈ ਦੌਰਾ ਮੁਲਤਵੀ ਹੋ ਗਿਆ | ਲਾਈਟਾਂ ਬਾਰੇ ਜਾਣਕਾਰੀ ਲੈਣ ਲਈ ਸ. ਬਿੱਟੂ ਨਿਗਮ ਅਫ਼ਸਰਾਂ ਦੇ ਨਾਲ ਹੋਰ ਦਿਨ ਜਾ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਜਲੰਧਰ ਸ਼ਹਿਰ ਦਾ ਮੁੱਖ ਨਗਰ ਕੀਰਤਨ ਅੱਜ, ਪ੍ਰਬੰਧ ਮੁਕੰਮਲ <br/... ਅਗਲੀ ਖ਼ਬਰ ਥਾਣਾ ਪਤਾਰਾ ਦੇ ਮੁਖੀ 'ਤੇ ਝੂਠਾ ਮਾਮਲਾ ਦਰਜ ਕਰਕੇ ਬਜ਼ੁਰਗ ਨੂੰ ਧੋਖੇ ਨਾਲ ਗਿ੍ਫ਼ਤਾਰ ਕਰਨ ਦੇ ਦੋਸ਼ <br/>
Ad Position 24
No active advertisement