02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਕੀ ਲੋਹੀਆਂ ਦਾ ਫਲਾਈਓਵਰ ਕੇਵਲ ਇੱਕ ਸਾਈਡ ਨਾਲ ਹੀ ਚੱਲੇਗਾ....?

Ad Position 21
No active advertisement
ਅਜੀਤ ਡੈਸਕ 31-12-2025
ਲੋਹੀਆਂ ਖਾਸ, 30 ਦਸੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇੇ ਸੁਲਤਾਨਪੁਰ ਵਾਲੇ ਫਾਟਕ ਦੇ ਉੱਪਰੋਂ ਲਾਂਘਾ ਬਣਾਉਣ ਲਈ ਕੌਮੀ ਮਾਰਗ 703 ਏ 'ਤੇ ਉਸਾਰੇ ਜਾ ਰਹੇ ਫਲਾਈਓਵਰ ਦੇ ਇੱਕ ਪਾਸੇ (ਮੱਖੂ ਸੜਕ ਵਾਲੇ ਪਾਸੇ) ਤਾਂ ਕੰਮ ਦੀ ਰਫ਼ਤਾਰ ਤੋਂ ਇੰਝ ਲੱਗਦਾ ਹੈ ਕਿ ਇਹ ਕੇਵਲ 2 ਮਹੀਨੇ 'ਚ ਕੰਮ ਮੁੰਕਮਲ ਹੋ ਜਾਵੇਗਾ, ਪਰ ਦੂਜੀ ਸਾਈਡ (ਮਲਸੀਆਂ ਸੜਕ ਵਾਲੇ ਪਾਸੇ) ਤਾਂ ਹਾਲੇ ਤੱਕ 'ਗੋਲ੍ਹੇ 'ਚੋਂ ਪੂਣੀ ਵੀ ਨਹੀਂ ਕੱਤ ਹੋਈ', ਭਾਵ ਪਤਾ ਲੱਗਾ ਹੈ ਕਿ ਦੂਜੀ ਸਾਇਡ ਦੇ ਵਧੇ ਪਿੱਲਰਾਂ ਦੀ ਹਾਲੇ ਤੱਕ ਪ੍ਰਵਾਨਗੀ (ਅਪਰੂਵਲ) ਨਹੀਂ ਮਿਲੀ, ਤਾਂ ਫਿਰ ਲੋਹੀਆਂ ਦਾ ਇਹ ਫਲਾਈਓਵਰ ਇੱਕ ਪਾਸੇ ਤੋਂ ਮੁਕੰਮਲ ਹੋਣ ਤੋਂ ਬਾਅਦ ਕਿਵੇਂ ਚੱਲੇਗਾ? ਇਸ ਸਬੰਧੀ ਜਦੋਂ ਮੱਖੂ ਸੜਕ ਵਾਲੇ ਪਾਸੇ ਚਲਦੇ ਕੰਮ ਦਾ ਮੌਕਾ ਦੇਖਣ 'ਅਜੀਤ' ਦੀ ਟੀਮ ਪੁੱਜੀ ਤਾਂ ਦੇਖਿਆ ਕੰਮ ਪੂਰੀ ਰਫ਼ਤਾਰ ਨਾਲ ਚੱਲ ਰਿਹਾ ਸੀ | ਉਥੇ ਹਾਜਰ ਪੀ.ਡਬਲਯੂ.ਡੀ ਜਲੰਧਰ ਦੇ ਏ.ਈ. ਰੋਹਿਨ ਚੋਪੜਾ ਅਤੇ ਠੇਕੇਦਾਰ ਦੇ ਇੰਚਾਰਜ ਇੰਜ਼ੀ: ਅਮਨ ਡਬਾਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਫਾਟਕ ਤੋਂ ਮੱਖੂ ਸਾਇਡ ਦਾ ਕੰਮ ਤਾਂ 2 ਮਹੀਨਿਆਂ 'ਚ ਮੁਕੰਮਲ ਹੋ ਜਾਵੇਗਾ, ਪਰ ਫਾਟਕ ਤੋਂ ਮਲਸੀਆਂ ਵਾਲੇ ਪਾਸੇ ਜਿਥੇ ਪਹਿਲਾਂ ਟੀ.ਪੁਆਇਟ ਤੋਂ ਲੈ ਕੇ ਸਬ ਤਹਿਸੀਲ ਤੱਕ ਮਿੱਟੀ ਦੀ ਕੰਧ ਨਾਲ ਪੁੱਲ ਉਸਾਰਿਆ ਜਾਣਾ ਸੀ ਬਾਰੇ ਸਥਾਨਕ ਲੋਕਾਂ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਮੰਗ 'ਤੇ ਦੁਕਾਨਾਂ ਤੇ ਅਬਾਦੀ ਵਾਲੇ ਖੇਤਰ 'ਚ ਮਿੱਟੀ ਦੀ ਥਾਂ ਹੋਰ ਵਧੇਰੇ ਪਿੱਲਰ ਉਸਾਰੇ ਜਾਣ ਦੀ ਮੰਗ ਤਾਂ ਪ੍ਰਵਾਨ ਕਕਰ ਲਈ ਗਈ ਸੀ, ਜਿਸ 'ਤੇ ਨਕਸ਼ੇ ਆਦਿ ਦਾ ਦੁਬਾਰਾ ਕੰਮ ਹੋਇਆ ਅਤੇ ਉਸ ਵਾਧੂ ਕੰਮ ਦੀ ਹਾਲੇ ਤੱਕ ਪ੍ਰਵਾਨਗੀ (ਅਪਰੂਵਲ) ਨਾ ਹੋਣ ਕਰਕੇ ਕੰਮ ਲਟਕ ਜਾਵੇਗਾ | ਉਨ੍ਹਾਂ ਕਿਹਾ ਕਿ ਕੁੱਲ ਕੰਮ ਦਾ 40 ਫੀਸਦੀ ਕੰਮ ਹੋ ਚੁੱਕਾ ਹੈ, ਜੇਕਰ ਕੇਂਦਰ ਸਰਕਾਰ ਮਲਸੀਆਂ ਵਾਲੇ ਪਾਸੇ ਦੇ ਕੰਮ ਦੀ ਜਲਦੀ ਤੋਂ ਜਲਦੀ ਇਹ ਅਪਰੂਵਲ ਦੇ ਦੇਵੇ ਤਾਂ ਨਾਲ ਦੀ ਨਾਲ ਸਾਰਾ ਕੰਮ ਮੁਕੰਮਲ ਕਰ ਦਿੱਤਾ ਜਾਵੇਗਾ | ਮਿਲੀ ਜਾਣਕਾਰੀ ਮੁਤਾਬਕ ਇਸੇ ਦਸੰਬਰ ਮਹੀਨੇ 'ਚ ਠੇਕੇਦਾਰ ਨੂੰ ਕੰਮ ਮੁਕੰਮਲ ਕਰਨ ਦੇ ਮਿਲੇ ਕੁੱਲ ਸਮੇਂ 2 ਸਾਲ ਦਾ ਸਮਾਂ ਲੰਘ ਚੁੱਕਾ ਹੈ ਅਤੇ ਜੇਕਰ ਅਗਲੇ ਕੰਮ ਲਈ ਅਪਰੂਵਲ ਛੇਤੀ ਨਾ ਬੌਹੜੀ ਤਾਂ ਨਵੇਂ ਵਰ੍ਹੇ 2026 'ਚ ਪੁੱਲ ਮੱਖੂ ਵੱਲੋਂ ਇੱਕ ਸਾਇਡ ਤੋਂ ਤਿਆਰ ਹੋ ਕੇ ਮਲਸੀਆਂ ਵੱਲ ਨੂੰ ਮੂੰਹ ਅੱਡੀ ਖੜ੍ਹਾ ਦਿਖਾਈ ਦੇਵੇਗਾ ਅਤੇ ਸਰਕਾਰ ਨੂੰ ਉਲਾਂਭਾ ਦਿੰਦਾ ਦਿਖਾਈ ਦੇਵੇਗਾ ਕਿ 'ਕੀ ਲੋਹੀਆਂ ਦਾ ਫਲਾਈਓਵਰ ਕੇਵਲ ਇੱਕ ਸਾਈਡ ਨਾਲ ਹੀ ਚਲਾਇਆ ਜਾਵੇਗਾ?
Ad Position 22
No active advertisement
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਵਲੋਂ ਬਜਟ ਤੋਂ ਪਹਿਲਾਂ ਅਰਥਸ਼ਾਸਤਰੀਆਂ ਨਾਲ ਮੁਲਾਕਾਤ ਅਗਲੀ ਖ਼ਬਰ 2025 'ਚ ਜਲੰਧਰ ਦਿਹਾਤੀ ਪੁਲਿਸ ਨੇ ਕੀਤੀਆਂ ਵਿਆਪਕ ਕਾਰਵਾਈਆਂ
Ad Position 24
No active advertisement