ਰਵਿਦਾਸ ਨਗਰ ਵਿਚ ਸਟਰੀਟ ਲਾਈਟਾਂ ਬੰਦ ਹੋਣ ਨਾਲ ਲੋਕ ਪ੍ਰੇਸ਼ਾਨ
ਜਲੰਧਰ 1 ਅਗਸਤ (ਸ਼ਿਵ)-ਵਿਧਾਨ ਸਭਾ ਹਲਕਾ ਉੱਤਰੀ ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਸਟਰੀਟ ਲਾਈਟ ਆ ਬੰਦ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜ ਸੇਵਿਕਾ ਤੇ ਕਾਂਗਰਸੀ ਆਗੂ ਰਣਜੀਤ ਕੌਰ ਰਾਣਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਲਾਈਟਾਂ ਬੰਦ ਹਨ।
ਜਲੰਧਰ 1 ਅਗਸਤ (ਸ਼ਿਵ)-ਵਿਧਾਨ ਸਭਾ ਹਲਕਾ ਉੱਤਰੀ ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਵਿਚ ਪਿਛਲੇ ਕਈ ਮਹੀਨਿਆਂ ਤੋਂ ਸਟਰੀਟ ਲਾਈਟ ਆ ਬੰਦ ਹੋਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਾਜ ਸੇਵਿਕਾ ਤੇ ਕਾਂਗਰਸੀ ਆਗੂ ਰਣਜੀਤ ਕੌਰ ਰਾਣਾ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਲਾਈਟਾਂ ਬੰਦ ਹਨ। ਉਨ੍ਹਾਂ ਨਿਗਮ ਵਿਚ ਸ਼ਿਕਾਇਤ ਵੀ ਕੀਤੀ। ਰਣਜੀਤ ਕੌਰ ਰਾਣੋਂ ਨੇ ਕਿਹਾ ਕਿ ਲਾਈਟਾਂ ਬੰਦ ਹੋਣ ਕਾਰਨ ਲੋਕਾਂ ਦਾ ਮਹੱਲੇ ਵਿਚੋਂ ਲੰਘਣਾ ਔਖਾ ਹੋ ਰਿਹਾ ਹੈ ਕਿਉਂਕਿ ਲੁੱਟ ਖੋਹ ਦਾ ਵੀ ਖ਼ਤਰਾ ਰਹਿੰਦਾ ਹੈ। ਰਣਜੀਤ ਕੌਰ ਨੇ ਕਿਹਾ ਕੀ ਕਈ ਵਾਰ ਆਨਲਾਈਨ ਸ਼ਿਕਾਇਤਾਂ ਵੀ ਦਰਜ ਕਰਾ ਚੁੱਕੇ ਹਾਂ ਪਰ ਨਗਰ ਨਿਗਮ ਵਿਖੇ ਕੋਈ ਸੁਣਵਾਈ ਨਹੀਂ ਕਰਦਾ। ਇਨ੍ਹਾਂ ਸ਼ਿਕਾਇਤਾਂ ਨੂੰ ਹੱਲ ਕਰਨ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ। ਰਣਜੀਤ ਕੌਰ ਰਾਣੋ ਨੇ ਕਿਹਾ ਕਿ ਦੋ ਦਿਨ ਸਰਕਾਰੀ ਛੁੱਟੀਆਂ ਹੋਣ ਕਾਰਨ ਸੋਮਵਾਰ ਨੂੰ ਉਹ ਵਾਰਡ ਵਾਸੀਆਂ ਨਾਲ ਨਗਰ ਨਿਗਮ ਜਾ ਕੇ ਲਿਖੇ ਸ਼ਿਕਾਇਤ ਦੇਣਗੇ। ਉਨ੍ਹਾਂ ਨੇ ਨਗਰ ਨਿਗਮ ਦੇ ਕਮਿਸ਼ਨਰ ਤੋਂ ਵੀ ਮੰਗ ਕੀਤੀ ਹੈ ਕਿ ਇਸ ਇਲਾਕੇ ਦੀਆਂ ਸਟਰੀਟ ਲਾਈਟਾਂ ਠੀਕ ਕਰਵਾਈਆਂ ਜਾਣ।